- ਡਾਟੇ ਦੀ ਸੌਰਟਿੰਗ ਤੋਂ ਕੀ ਭਾਵ ਹੈ?
ਉੱਤਰ:- ਸੌਰਟਿੰਗ - ਡਾਟੇ ਦੀ ਸੌਰਟਿੰਗ ਤੋਂ ਭਾਵ ਹੈ ਡਾਟੇ ਨੂੰ ਵਧਦੇ ਜਾਂ ਘਟਦੇ ਕ੍ਰਮ ਵਿੱਚ ਲਗਾਉਣਾ।
- ਫਿਲਟਰ ਕੀ ਕੰਮ ਕਰਦੇ ਹਨ?
ਉੱਤਰ:- ਫਿਲਟਰ - ਫਿਲਟਰ ਐਕਸਲ ਵਿੱਚੋਂ ਰਿਕਾਰਡ ਲੱਭਣ ਜਾਂ ਕੁਝ ਖਾਸ ਜਾਣਕਾਰੀ ਦਿਖਾਉਣ ਵਿੱਚ ਮਦਦ ਕਰਦੇ ਹਨ। ਫਿਲਟਰ ਦੀ ਸੁਵਿਧਾ Data (ਡਾਟਾ) ਮੀਨੂੰ ਵਿੱਚ ਹੁੰਦੀ ਹੈ।
- ਮੈਕਰੋ ਕੀ ਹੁੰਦੇ ਹਨ?
ਉੱਤਰ:- ਮੈਕਰੋ - ਇਸ ਵਿੱਚ ਕਮਾਂਡਜ਼ ਦੀ ਲਿਸਟ ਸਟੋਰ ਕੀਤੀ ਜਾਂਦੀ ਹੈ ਜੋ ਵਾਰ-ਵਾਰ ਕੀਤੇ ਜਾਣ ਵਾਲੇ ਕੰਮਾਂ ਲਈ ਸਾਡੀ ਮਦਦ ਕਰਦੀ ਹੈ। ਉਦਾਹਰਣ ਵੱਜੋਂ ਟੈਕਸਟ ਦਾ ਫੌਂਟ, ਫੌਂਟ ਆਕਾਰ ਬਦਲਣ ਆਦਿ ਦਾ ਮੈਕਰੋ ਤਿਆਰ ਕੀਤਾ ਜਾ ਸਕਦਾ ਹੈ।
- ਫਾਰਮ ਕੀ ਹੁੰਦੇ ਹਨ?
ਉੱਤਰ:- ਫਾਰਮ - ਇਹ ਐਕਸਲ ਦੀ ਡਾਟਾਬੇਸ ਵਿੱਚ ਡਾਟਾ ਰਿਕਾਰਡ ਦੇਖਣ ਲਈ ਵਰਤੇ ਜਾਂਦੇ ਹਨ ਅਤੇ ਇਹਨਾਂ ਨੂੰ ਡਾਟਾ ਫਾਰਮ ਵੀ ਕਿਹਾ ਜਾਂਦਾ ਹੈ। ਇਹ ਅਜਿਹੇ ਸੁਵਿਧਾਜਨਕ ਡਾਇਲਾਗ ਬਾਕਸ ਹੁੰਦੇ ਹਨ ਜਿਸ ਵਿੱਚ ਫੀਲਡ ਦਾ ਨਾਮ, ਟੈਕਸਟ ਬਾਕਸ ਅਤੇ ਕੁਝ ਬਟਨ ਲੱਗੇ ਹੁੰਦੇ ਹਨ।
- ਫਾਰਮ ਵਿੱਚੋਂ ਰਿਕਾਰਡ ਕੱਟਣ ਦੇ ਸਟੈੱਪ ਦੱਸੋ
ਉੱਤਰ:- ਫਾਰਮ ਵਿੱਚੋਂ ਰਿਕਾਰਡ ਕੱਟਣ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
- ਉਹ ਰਿਕਾਰਡ ਸਿਲੈਕਟ ਕਰੋ ਜਿਸ ਨੂੰ ਡਿਲੀਟ ਕਰਨਾ (ਕੱਟਣਾ) ਚਾਹੁੰਦੇ ਹੋ।
-
Delete (ਡਿਲੀਟ) ਬਟਨ ਉੱਤੇ ਕਲਿੱਕ ਕਰੋ। ਸਿਲੈਕਟ ਕਿਤਾ ਹੋਇਆ ਰਿਕਾਰਡ ਡਿਲੀਟ ਹੋ ਜਾਵੇਗਾ।